ਭਲਾ ਮਾਨੁਖ भला मानुष

“My first Punjabi Poem in Gurmukhi & Devnagari lipi” 🙏

ਰੱਖਦਾ ਹਰ ਇੱਕ ਦਾ ਜੋ ਖ਼ਿਆਲ
ਖ਼ੁਸ਼ੀਆਂ ਰੈਂਦੀਆਂ ਓਸੱਦੇ ਨਾਲ
ਪੁੱਠਾ ਕਰੇ ਜੌ ਕੰਮ ਨਾ ਕੋਈ
ਸਿੱਧੀ ਰਹਿੰਦੀ ਓਸਦੀ ਚਾਲ
ਭੋਲਾ ਭਾਲਾ ਹੈ ਜੌ ਦਿਲ ਦਾ
ਨਾ ਫਸਦਾ ਓ ਕਿਸੇ ਸਵਾਲ
ਕਰਦਾ ਨਾ ਪਰਪੰਚ ਕੋਈ ਵੀ
ਨਾ ਫੈਲਾਂਵਦਾ ਹੈ ਜੰਜਾਲ
ਓ ਸਦਾ ਹੀ ਬਚ ਕੇ ਰਹਿੰਦਾ
ਕਦੇ ਨਾ ਪੈਂਦਾ ਓਸਤੇ ਜਾਲ
ਪਰੇਸ਼ਾਨੀ ਜੇ ਆ ਵੀ ਜਾਵੇ
ਰੱਬ ਰੱਖਦਾ ਹੈ ਓਸਦਾ ਖ਼ਿਆਲ
ਜਿਸ ਦੇ ਬਾਰੇ ਸੋਚਣ ਰੱਬ ਜੀ
ਪੁੱਛਦੇ ਸਾਰੇ ਉਸ ਦਾ ਹਾਲ
ਰੱਖ ਸੰਤੋਸ਼ ਕਰਮ ਸੱਚ ਕਰਦਾ
ਸਬ ਤੇ ਹੋਂਦਾ ਹੈ ਜੌ ਦਿਆਲ
ਓਸੱਦੇ ਸਿਰ ਤੇ ਸੱਦ ਹੀ ਰਹਿੰਦਾ
ਸਬ ਦਾ ਮਾਲਕ ਦੀਨ ਦਿਆਲ
ਮੁਸਕਾਂਵਦਾ ਜੌ ਹਰ ਹਾਲ ਵਿਚ
ਸੰਕਟ ਓਸੱਦੇ ਦੇਂਦਾ ਟਾਲ
ਮਾਂ ਪਿਓ ਬਣ ਕੇ ਰੱਬ ਜੀ ਓਸਨੂੰ
ਨਿਆਣਿਆਂ ਵਰਗਾ ਲੈਂਦਾ ਪਾਲ
ਹਰ ਵੇਲੇ ਜੌਂ ਨਾਮ ਸਿਮਰਦਾ
ਉਸ ਤੋਂ ਭੱਜਦਾ ਦੂਰ ਹੈ ਕਾਲ
ਫੁੱਲ ਕਮਲ ਦੇ ਖਿੜਦੇ ਸੱਦ ਹੀ
ਓਸੱਦੇ ਮਨ ਮੰਦਰ ਦੇ ਤਾਲ।।

ਜਸਵਿੰਦਰ ਸਿੰਘ,
ਨਾਲਾਗੜ੍ਹ, ਹਿ.ਪ੍ਰ.


रखदा हर इक दा जो ख्याल
खुशियां रैंदियां ओसदे नाल
पुट्ठा करे न कम जो कोई
सिद्दी रैंदी ओसदी चाल
भोला भाला है जो दिल दा
न फंसदा ओ किसे सवाल
करदा न परपंच कोई वी
न फैलावंदा है जंजाल
ओ सदा ही बच के रैंदा
कदे न पैंदा ओसते जाल
परेशानी जे आ वी जावे
रब रखदा है ओसदा ख्याल
जिसदे बारे सोचन रब जी
ओसदा सारे पुछदे हाल
रख संतोख करम सच करदा
सबते होंदा है जो दयाल
ओसदे सिर ते सदा ही रैंदा,
सबदा मालक दीन दयाल
मुसकांवदा जो हर हाल विच
संकट ओसदे देंदा टाल
मां प्यो बन के रब जी ओसनूं
न्यानयां वरगा लैंदा पाल
हर वेले जो नाम सिमरदा
ओसतों भजदा दूर है काल
फुल कमल दे खिड़दे सद ही
ओसदे मन मन्दर दे ताल।।
      जसविंदर सिंह
     नालागढ़, हि.प्र.